Reshmi Rumal Arjan Dhillon Song Download


Play This Song
Song Lyrics
ਕੁੜੀ ਹੱਸਦੀਆਂ ਅੱਖਾਂ ਵਾਲ਼ੀ ਸੀ
ਉਹਦੀ ਤੋਰ ਪੈਰਾਂ ਤੋਂ ਕਾਹਲ਼ੀ ਸੀ
ਕੁੜੀ ਹੱਸਦੀਆਂ ਅੱਖਾਂ ਵਾਲ਼ੀ ਸੀ
ਉਹਦੀ ਤੋਰ ਪੈਰਾਂ ਤੋਂ ਕਾਹਲ਼ੀ ਸੀ
ਕਿੱਤੋਂ ਧੋਖਾ ਖਾ ਲਿਆ ਏ
ਦੇਖਿਆ ਨਹੀਂ ਜਾਂਦਾ ਹਾਲ਼ ਉਹਦਾ, ਹਾਲ਼ ਉਹਦਾ
ਹੰਝੂਆਂ ਦਾ ਹਿਸਾਬ ਕਰੇ
ਹਾਏ, ਰੇਸ਼ਮੀ ਰੁਮਾਲ ਉਹਦਾ, ਰੁਮਾਲ ਉਹਦਾ
ਹੰਝੂਆਂ ਦਾ ਹਿਸਾਬ ਕਰੇ
ਹਾਏ, ਰੇਸ਼ਮੀ ਰੁਮਾਲ ਉਹਦਾ, ਰੁਮਾਲ ਉਹਦਾ
ਕੱਲੀ ਬੈਠ Canteen′ਆਂ 'ਤੇ ਪੜ੍ਹਦੀ ਹੁੰਦੀ "ਹੀਰ" ਸੀ ਉਹ
ਹੁਣ ਆਖੇ ਕੈਦੋਂ ਸੱਚਾ ਸੀ, ਪਹਿਲਾਂ ਲੋਹੇ ਉੱਤੇ ਲਕੀਰ ਸੀ ਉਹ
ਹੁਣ ਆਖੇ ਕੈਦੋਂ ਸੱਚਾ ਸੀ, ਪਹਿਲਾਂ ਲੋਹੇ ਉੱਤੇ ਲਕੀਰ ਸੀ ਉਹ
ਕਈਆਂ ਦੀ ਤਕਦੀਰ ਸੀ ਉਹ, ਕੋਈ ਕਰ ਨਾ ਸਕੀ ਤਦਵੀਰ ਸੀ ਉਹ
ਖੌਰੇ ਕਿਹੜਾ ਤੋੜ ਗਿਆ
ਹਾਏ, ਜ਼ੁਲਫ਼ਾਂ ਦਾ ਜਾਲ਼ ਉਹਦਾ, ਜਾਲ਼ ਉਹਦਾ
(ਹੰਝੂਆਂ ਦਾ ਹਿਸਾਬ ਕਰੇ)
(ਹੰਝੂਆਂ ਦਾ ਹਿਸਾਬ ਕਰੇ)
ਹਾਏ, ਰੇਸ਼ਮੀ ਰੁਮਾਲ ਉਹਦਾ, ਰੁਮਾਲ ਉਹਦਾ
ਦਿੱਲ ਭਰ-ਭਰ ਆਉਂਦਾ ਏ
ਦੇਖਿਆ ਨਹੀਂ ਜਾਂਦਾ ਹਾਲ਼ ਉਹਦਾ, ਹਾਲ਼ ਉਹਦਾ
ਹੰਝੂਆਂ ਦਾ ਹਿਸਾਬ ਕਰੇ
ਹੰਝੂਆਂ ਦਾ ਹਿਸਾਬ ਕਰੇ
ਕੋਲ਼ੋਂ ਲੰਘਦੀ ਨੀਵੀਂ ਚੱਕਦੀ ਨਹੀਂ, ਜਦ ਵੀ College ਆਉਂਦੀ ਆ
ਸਾਰੇ ਦੇਖਣ ਅੱਜ ਕੱਲ੍ਹ, ਉਹ, Suit ਵੀ ਫਿੱਕੇ ਪਾਉਂਦੀ ਆ
ਸਾਰੇ ਦੇਖਣ ਅੱਜ ਕੱਲ੍ਹ, ਉਹ, Suit ਵੀ ਫਿੱਕੇ ਪਾਉਂਦੀ ਆ
ਨਾ ਹੱਥ ਵਿੱਚ ਗੁੱਤ ਘੁਮਾਉਂਦੀ ਆ, ਨਾ ਹੋਰਾਂ ਨੂੰ ਤੜਫਾਉਂਦੀ ਆ
ਕਿਹੜਾ ਦਿਸਣੋ ਰਹਿ ਗਿਆ ਏ
ਸੀ ਨਖ਼ਰਾ ਕਮਾਲ ਉਹਦਾ, ਕਮਾਲ ਉਹਦਾ
(ਹੰਝੂਆਂ ਦਾ ਹਿਸਾਬ ਕਰੇ)
(ਹੰਝੂਆਂ ਦਾ ਹਿਸਾਬ ਕਰੇ)
ਹਾਏ, ਰੇਸ਼ਮੀ ਰੁਮਾਲ ਉਹਦਾ, ਰੁਮਾਲ ਉਹਦਾ
ਦਿੱਲ ਭਰ-ਭਰ ਆਉਂਦਾ ਏ
ਦੇਖਿਆ ਨਹੀਂ ਜਾਂਦਾ ਹਾਲ਼ ਉਹਦਾ, ਹਾਲ਼ ਉਹਦਾ
ਹੰਝੂਆਂ ਦਾ ਹਿਸਾਬ ਕਰੇ
ਹਾਏ, ਰੇਸ਼ਮੀ ਰੁਮਾਲ ਉਹਦਾ, ਰੁਮਾਲ ਉਹਦਾ
ਚੰਗਾ-ਭਲਾ ਮਟਕਾਉਂਦੀ ਸੀ, ਕਿਉਂ ਰਾਹ ਪਾਇਆ ਖੁਰਨੇ ਨੂੰ
ਅਰਜਣ ਦੀ ਉਮਰ ਵੀ ਲੱਗ ਲਾਵੇ, ਰੱਬ ਕਰਕੇ ਉਹਦੇ ਸੁਰਮੇ ਨੂੰ
ਅਰਜਣ ਦੀ ਉਮਰ ਵੀ ਲੱਗ ਲਾਵੇ, ਰੱਬ ਕਰਕੇ ਉਹਦੇ ਸੁਰਮੇ ਨੂੰ
ਹਜੇ ਕੀ ਉਮਰ ਹੈ ਝੁਰਨੇ ਨੂੰ, ਖੁੱਸ਼ੀਆਂ ਖੜੀਆਂ ਨੇ ਮੁੜਨੇ ਨੂੰ
ਸੁੱਖੀ-ਸਾਂਦੀ ਟੱਪ ਜਾਵੇ
ਆ ਉੱਨੀਵਾਂ ਜਿਹਾ ਸਾਲ ਉਹਦਾ, ਸਾਲ ਉਹਦਾ
ਹੰਝੂਆਂ ਦਾ ਹਿਸਾਬ ਕਰੇ
(ਹਾਏ, ਰੇਸ਼ਮੀ ਰੁਮਾਲ ਉਹਦਾ, ਰੁਮਾਲ ਉਹਦਾ)
ਹੰਝੂਆਂ ਦਾ ਹਿਸਾਬ ਕਰੇ
(ਹਾਏ, ਰੇਸ਼ਮੀ ਰੁਮਾਲ ਉਹਦਾ, ਰੁਮਾਲ ਉਹਦਾ)