Chadar Harjeet Harman Song Download

Play This Song
Song Lyrics
ਵੇ ਮੈਂ ਚਾਦਰ ਕੱਢਦੀ...
ਵੇ ਮੈਂ ਚਾਦਰ ਕੱਢਦੀ ਬੈਠੀ ਦਰਵਾਜੇ ਪਾਵਾਂ ਮੋਰ
ਵੇ ਮੈਂ ਚਾਦਰ ਕੱਢਦੀ ਬੈਠੀ ਦਰਵਾਜੇ ਪਾਵਾਂ ਮੋਰ
ਫੁੱਲ ਕੱਢਾਂ ਤੇਰੇ ਨਾਮ ਦਾ, ਰੱਖਾਂ ਪਰਦਾ, ਤੱਕੇ ਨਾ ਕੋਈ ਹੋਰ
ਵੇ ਮੈਂ ਚਾਦਰ ਕੱਢਦੀ ਬੈਠੀ ਦਰਵਾਜੇ ਪਾਵਾਂ ਮੋਰ ਵੇ
ਸੱਜਣਾ ਦੇ ਮੁੱਖ ਵਰਗਾ ਵੇ ਮੈਂ ਜੱਗ ਤੋਂ ਲੁਕੋ ਕੇ ਫੁੱਲ ਪਾਇਆ
ਕਹੀਂ ਤੋਂ ਕੋਈ ਸੁਣ ਨਾ ਲਵੇ ਵੇ, ਚੋਰੀ ਗੀਤ ਮੁਹੱਬਤਾਂ ਦਾ ਗਾਇਆ
ਕਹੀਂ ਤੋਂ ਕੋਈ ਸੁਣ ਨਾ ਲਵੇ ਵੇ, ਚੋਰੀ ਗੀਤ ਮੁਹੱਬਤਾਂ ਦਾ ਗਾਇਆ
ਕਈ ਬਿੜਕਾਂ ਲੈਂਦੇ ਫਿਰਦੇ ਨੇ ਚੋਰੀ-ਚੋਰੀ ਚੋਰ
ਵੇ ਮੈਂ ਚਾਦਰ ਕੱਢਦੀ ਬੈਠੀ ਦਰਵਾਜੇ ਪਾਵਾਂ ਮੋਰ ਵੇ
ਵੰਝਲੀ ਦੀ ਹੂਕ ਵਰਗੇ ਵੇ ਕਦੋਂ ਸੁਣਨਗੇ ਬੋਲ ਪਿਆਰੇ
ਪਿਆਰ ਦੀ ਕੀ ਸਾਰ ਜਾਣਦੇ ਵੇ ਜਿਹੜੇ ਦੋ ਟੱਕਿਆਂ ਦੇ ਮਾਰੇ
ਪਿਆਰ ਦੀ ਕੀ ਸਾਰ ਜਾਣਦੇ ਵੇ ਜਿਹੜੇ ਦੋ ਟੱਕਿਆਂ ਦੇ ਮਾਰੇ
ਦੱਸ ਉਹ ਕੀ ਜਾਨਣ ਹੁੰਦੀ ਕੀ ਇਸ਼ਕੇ ਦੀ ਲੋਰ
ਵੇ ਮੈਂ ਚਾਦਰ ਕੱਢਦੀ ਬੈਠੀ ਦਰਵਾਜੇ ਪਾਵਾਂ ਮੋਰ ਵੇ
ਯਾਦ ਤੇਰੀ ਆਵੇ ਸੱਜਣਾ ਵੇ, ਜਦੋਂ ਆਉਂਦੀਆਂ ਨੇ ਠੰਡੀਆਂ ਹਵਾਵਾਂ
ਇੱਕ ਅੱਖ ਸੂਈ ′ਤੇ ਟਿਕੀ ਵੇ, ਦੂਜੀ ਤੱਕਦੀ ਤੇਰੀਆਂ ਰਾਹਵਾਂ
ਇੱਕ ਅੱਖ ਸੂਈ 'ਤੇ ਟਿਕੀ ਵੇ, ਦੂਜੀ ਤੱਕਦੀ ਤੇਰੀਆਂ ਰਾਹਵਾਂ
ਵੇ ਮੈਂ ਨੀਵੀਂ ਪਾ ਕੇ Pargat, ਪਹਿਚਾਣਾ ਤੇਰੀ ਤੋਰ
ਵੇ ਮੈਂ ਚਾਦਰ ਕੱਢਦੀ ਬੈਠੀ ਦਰਵਾਜੇ ਪਾਵਾਂ ਮੋਰ
ਫੁੱਲ ਕੱਢਾਂ ਤੇਰੇ ਨਾਮ ਦਾ, ਰੱਖਾਂ ਪਰਦਾ, ਤੱਕੇ ਨਾ ਕੋਈ ਹੋਰ
ਵੇ ਮੈਂ ਚਾਦਰ ਕੱਢਦੀ ਬੈਠੀ ਦਰਵਾਜੇ ਪਾਵਾਂ ਮੋਰ ਵੇ